Please Click on the "SHOW" button after typing your data

ਭਾਗ - ੳ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ …………ਕਹਿੰਦੇ ਹਨ ।
ਆਂਡੇ ਦੇ ਚਿੱਟੇ ਭਾਗ ਨੂੰ …….ਕਹਿੰਦੇ ਹਨ
ਪੌਦੇ ………… ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ।
ਸਰੋਂ ਦੇ …………….ਅਤੇ……………… . ਭਾਗ ਭੋਜਨ ਦੇ ਤੌਰ ' ਤੇ ਵਰਤੇ ਜਾਂਦੇ ਹਨ ।
ਸ਼ਹਿਦ ਦੀ ਮੱਖੀ ਫੁੱਲਾਂ ਤੋਂ …………………… ਇਕੱਠਾ ਕਰਦੀ ਹੈ ।


ਪਾਠ-2 (ਭੋਜਨ ਦੇ ਤੱਤ )

ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ………. ਦੇ ਘੋਲ ਦੀ ਵਰਤੋਂ ਕਰਦੇ ਹਾਂ ।
ਆਲੂ , ਚਾਵਲ ਅਤੇ ਕਣਕ ਵਿੱਚ ………….ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
ਖੱਟੇ ਫ਼ਲਾਂ ਵਿੱਚ ਮੁੱਖ ਤੌਰ ' ਤੇ……….. ਵਿਟਾਮਿਨ ਹੁੰਦਾ ਹੈ ।
ਅਨੀਮੀਆ ……ਦੀ ਘਾਟ ਕਾਰਨ ਹੁੰਦਾ ਹੈ
ਗਿੱਲ੍ਹੜ…..ਘਾਟ ਕਾਰਨ ਹੁੰਦਾ ਹੈ
ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

ਸਿਲਕ ਨਰਮ ਅਤੇ……….. ਹੁੰਦੀ ਹੈ ।
……….. ਨਾਰੀਅਲ ਦੇ ਬਾਹਰੋਂ ਉਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ ।
………. ਅਤੇ…………..ਸੰਸਲਿਸ਼ਟ ਰੇਸ਼ੇ ਹਨ
ਕਪਾਹ ਇੱਕ……………ਰੇਸ਼ਾ ਹੈ ।
ਧਾਗਾ……………..ਤੋਂ ਪ੍ਰਾਪਤ ਹੁੰਦਾ ਹੈ ।
ਪੋਲੀਐਸਟਰ ਇੱਕ ਕੁਦਰਤੀ ਰੋਸਾ ਹੈ ।


ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ
ਚੀਨੀ ਪਾਣੀ ਵਿੱਚ……………..ਹੈ


ਪਾਠ - 5

ਫਿਲਟਰਨ ਵਿਧੀ ਅਘੁਲਣਸ਼ੀਲ ……………ਨੂੰ………… ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ।
ਚੋਲਾਂ ਵਿਚੋਂ ਛੋਟੇ ਪੱਥਰ ਦੇ ਟੁਕੜਿਆਂ ਨੂੰ ………….ਰਾਹੀਂ ਵੱਖ ਕੀਤਾ ਜਾ ਸਕਦਾ ਹੈ
ਛਾਣ - ਬੂਰਾ ਆਟੇ ਤੋਂ………ਦੁਆਰਾ ਅਲੱਗ ਕੀਤਾ ਜਾਂਦਾ ਹੈ
ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ……………. ਕਹਿੰਦੇ ਹਨ ।
ਤਲਛੱਟ ਨੂੰ ਹਿਲਾਏ ਬਿਨਾਂ , ਤਰਲ ਦੀ ਉਪਰਲੀ ਤਹਿ ਨੂੰ ਅਲੱਗ ਕਰਨ ਦੀ ਕਿਰਿਆ ਨੂੰ …………ਕਹਿੰਦੇ ਹਨ ।

ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

…………ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ।
ਬਰਫ ਦਾ ਪਿਘਲਣਾ …………..ਅਤੇ………….. ਪਰਿਵਰਤਨ ਹੈ ।
ਕਾਗਜ਼ ਦਾ ਜਲਣਾ………….ਪਰਿਵਰਤਨ ਹੈ ।
ਧਾਤਾਂ ਗਰਮ ਕਰਨ ਤੇ………….ਹਨ ।
ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ ……ਪਰਿਵਰਤਨ ਅਖਵਾਉਂਦੇ ਹਨ


ਪਾਠ - 7 ( ਪੌਦਿਆਂ ਨੂੰ ਜਾਣੋ )

………………… ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ ।
ਪੱਤੇ ਵਿੱਚ ਸ਼ਿਰਾਵਾਂ ਦੇ ਜਾਲ ( ਬਣਤਰ ) ਨੂੰ ………….... ਕਹਿੰਦੇ ਹਨ ।
……….ਫੁੱਲ ਦਾ ਮਾਦਾ ਹਿੱਸਾ ਹੁੰਦਾ ਹੈ ।
ਵੱਡੇ ਦਰੱਖ਼ਤ ਦੇ ਤਣੇ ਨੂੰ………….... ਕਹਿੰਦੇ ਹਨ ।
ਪੁੰਕੇਸਰ , ਫੁੱਲ ਦਾ ਮਾਦਾ ਜਣਨ ਅੰਗ ਹੈ । ( ਸਹੀ / ਗਲਤ )


ਪਾਠ - 8 (ਸਰੀਰ ਵਿੱਚ ਗਤੀ )

ਜਿਸ ਸਥਾਨ ' ਤੇ ਹੱਡੀਆਂ ਮਿਲਦੀਆਂ ਹਨ ਉਸ ਸਥਾਨ ਨੂੰ …….ਜੋੜ ਕਹਿੰਦੇ ਹਨ
ਮਨੁੱਖੀ ਪਿੰਜਰ ………….. ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ ।
ਖੋਪੜੀ ਸਰੀਰ ਦੇ …………………ਨੂੰ ਸੁਰੱਖਿਅਤ ਰੱਖਦੀ ਹੈ ।
ਗੰਡੋਆ………….ਦੀ ਵਰਤੋਂ ਰਾਹੀਂ ਗਤੀ ਕਰਦਾ ਹੈ ।
ਗੱਡੇ ਦਾ ਜੋੜ ……………ਜੋੜ ਦੀ ਉਦਾਹਰਨ ਹੈ ।


ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਮੱਛੀ ਦਾ ਸਾਹ ਅੰਗ …………...ਹੈ ।
ਸੂਰਜ ਦੀ ਰੌਸ਼ਨੀ ਆਵਾਸ ਦਾ ………….ਭਾਗ ਹੈ ।
ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ……..ਕਹਿੰਦੇ ਹਨ
ਸਾਰੇ………………ਵਾਧਾ ਦਿਖਾਉਂਦੇ ਅਤੇ ਪ੍ਰਜਣਨ ਕਰਦੇ ਹਨ ।


ਪਾਠ- 10( ਗਤੀ ਅਤੇ ਦੂਰੀਆਂ ਦਾ ਮਾਪਣ )

ਪੰਜ ਕਿਲੋਮੀਟਰ ਵਿੱਚ …………ਮੀਟਰ ਹੁੰਦੇ ਹਨ।
ਝੂਲੇ ਜਾਂ ਪੀਂਘ ਉੱਤੇ ਬੱਚੇ ਦੀ ਗਤੀ……….ਹੁੰਦੀ ਹੈ।
ਕਿਸੇ ਸਿਲਾਈ ਮਸ਼ੀਨ ਦੀ ਸੂਈ ਦੀ ਗਤੀ……. ਹੁੰਦੀ ਹੈ।
ਕਿਸੇ ਸਾਈਕਲ ਦੇ ਪਹੀਏ ਦੀ ਗਤੀ,...........ਹੁੰਦੀ ਹੈ।


ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

ਉਹ ਵਸਤੂਆਂ ਜੋ ਆਪਣੇ ਵਿਚੋਂ ਪ੍ਰਕਾਸ਼ ਨੂੰ ਅੰਸ਼ਕ ਤੌਰ ਤੋ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ……..ਵਸਤੂਆਂ ਆਖਦੇ ਹਨ।
ਸੂਰਜ ਵਰਗਾ ਚਾਣਨ ਸਰੋਤ ਜੋ ਆਪਣੀ ਰੋਸ਼ਨੀ ਖੁਦ ਪੈਦਾ ਕਰਦਾ ਹੈ ਨੂੰ ………ਵਸਤੂ ਆਖਦੇ ਹਨ।
ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ…………ਹੋ ਸਕਦਾ ਹੈ।
ਪ੍ਰਕਾਸ਼ ਦੇ ਪਾਲਿਸ਼ ਕੀਤੀ ਸਤ੍ਹਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿਚ ਤਬਦੀਲੀ ਦੇ ਵਰਤਾਰੇ ਨੂੰ ……………ਕਿਹਾ ਜਾਂਦਾ ਹੈ।
……………… ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿਚ ਚਾਣਨ ਹੁੰਦਾ ਹੈ, ਭਾਵੇਂ ਕਮਰੇ ਵਿਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੋ।
ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿਚ ਚਾਣਨ ਰਹਿੰਦਾ ਹੈ,ਭਾਵੇਂ ਸਿੱਧੀ ਧੁੱਪ ਕਮਰੇ ਵਿਚ ਪ੍ਰਵੇਸ਼ ਨਹੀਂ ਕਰਦੀ।(ਸਹੀ / ਗਲਤ )


ਪਾਠ- 12( ਬਿਜਲੀ ਅਤੇ ਸਰਕਟ )

ਇਕ ਉਪਕਰਣ ਜਿਸਨੂੰ ਬਿਜਲਈ ਸਰਕਟ ਤੋੜਨ ਜਾਂ ਜੋੜਨ ਲਈ ਵਰਤਿਆ ਜਾਂਦਾ ਹੈ ਉਸਨੂੰ…………. ਆਖਦੇ ਹਨ।
ਜਦੋਂ ਬਲਬ ਵਿੱਚੋਂ ………..ਲੰਘਦੀ ਹੈ, ਤਾਂ ਬਲਬ ਜਗਦਾ ਹੈ
…………ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲੀ ਧਾਰਾ ਪ੍ਰਭਾਹਿਤ ਹੋ ਸਕਦੀ ਹੈ
ਬਿਜਲੀ ਧਾਰਾ…….ਵਿੱਚੋਂ ਪ੍ਰਭਾਹਿਤ ਨਹੀਂ ਹੋ ਸਕਦੀ
ਬਿਜਲੀ ਧਾਰਾ ਧਾਤਾਂ ਵਿੱਚੋਂ ਪ੍ਰਭਾਹਿਤ ਹੋ ਸਕਦੀ ਹੈ ( ਸਹੀ / ਗਲਤ )


ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਮੈਗਨੇਟਾਈਟ ਇੱਕ………ਚੁੰਬਕ ਹੈ।
ਪਲਾਸਟਿਕ ਇੱਕ ………..ਪਦਾਰਥ ਨਹੀਂ ਹੈ। ਧਰੁਵ ਹੁੰਦੇ ਹਨ।
ਇੱਕ ਚੁੰਬਕ ਦੇ…………ਧਰੁਵ ਹੁੰਦੇ ਹਨ
ਛੜ ਚੁੰਬਕ ਦੇ ਧਰੁਵ ਇਸਦੇ………….'ਤੇ ਹੁੰਦੇ ਹਨ।
……………ਦੀ ਵਰਤੋਂ ਧਰਤੀ ਤੇ ਦਿਸ਼ਾਵਾਂ ਪਤਾ ਕਰਨ ਲਈ ਕੀਤੀ ਜਾਂਦੀ ਹੈ।


ਪਾਠ -14( ਪਾਣੀ )

ਪਾਣੀ ਤੋਂ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ …………ਆਖਦੇ ਹਨ।
ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ _____________ ਕਹਾਉਂਦੀ ਹੈ।
ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ…………….. ਕਿਹਾ ਜਾਂਦਾ ਹੈ।
………………………ਬਹੁਤ ਜ਼ਿਆਦਾ ਵਰਖਾ ਕਾਰਣ ਆਉਂਦੇ ਹਨ।
ਪਾਣੀ ਦੀਆਂ ਤਿੰਨ ਅਵਸਥਾਵਾਂ ……….,............ਅਤੇ ……….ਹਨ
ਪੌਦਿਆਂ ਵਿੱਚ ਵਾਸ਼ਪ ਉਤਸਰਜਣ……………. ਦੁਆਰਾ ਹੁੰਦਾ ਹੈ।
ਖੇਤੀਬਾੜੀ ਲਈ ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਲਾਹੇਵੰਦ ਹੈ । ( ਸਹੀ/ ਗ਼ਲਤ )


ਪਾਠ -15( ਸਾਡੇ ਆਲੇ ਦੁਆਲੇ ਹਵਾ )

ਹਰੇ ਪੌਦੇ ਪ੍ਰਕਾਸ ਸੰਸਲੇਸਣ ਕਿਰਿਆ ਦੌਰਾਨ…………ਬਾਹਰ ਕੱਢਦੇ ਹਨ ਤੇ………..ਅੰਦਰ ਲੈ ਕੇ ਜਾਂਦੇ ਹਨ
………………ਧਰਤੀ ਉੱਪਰ ਪਰਾਬੈਂਗਣੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ।
…………….ਸਿੱਧੇ ਤੌਰ 'ਤੇ ਵਾਯੂਮੰਡਲ ਵਿਚੋਂ ਨਹੀਂ ਵਰਤੀ ਜਾਂਦੀ।
…………….ਜਲ ਚੱਕਰ ਲਈ ਬਹੁਤ ਜ਼ਰੂਰੀ ਹੈ।
ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ। ( ਸਹੀ / ਗਲਤ )


ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਠੋਸ ਕੂੜੇ ਨੂੰ ਆਮ ਤੌਰ 'ਤੇ……….ਕਹਿੰਦੇ ਹਨ
ਪਲਾਸਟਿਕ ਇੱਕ …………ਸਮੱਗਰੀ ਹੈ
ਗੰਡੋਇਆਂ ਦੁਆਰਾ ਖਾਦ ਬਣਾਉਣ ਨੂੰ …………ਕਹਿੰਦੇ ਹਨ
…………..ਕੂੜੇਦਾਨ ਦੀ ਵਰਤੋਂ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ।


ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ । (ਸਹੀ / ਗਲਤ )
ਸ਼ਕਰਕੰਦੀ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । (ਸਹੀ / ਗਲਤ )
ਪੋਸ਼ਣ ਦੇ ਪੱਖ ਤੋਂ ਆਂਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦੇ । (ਸਹੀ / ਗਲਤ)
ਗੰਨੇ ਦੇ ਤਣੇ ਤੋਂ ਜੂਸ , ਚੀਨੀ , ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ । (ਸਹੀ / ਗਲਤ )
ਮੱਖਣ , ਦਹੀਂ ਅਤੇ ਸ਼ਹਿਦ ਦੁੱਧ ਤੋਂ ਬਣੇ ਪਦਾਰਥ ਹਨ । (ਸਹੀ / ਗਲਤ )


ਪਾਠ-2 (ਭੋਜਨ ਦੇ ਤੱਤ )

ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ ।(ਸਹੀ / ਗਲਤ )
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ । (ਸਹੀ / ਗਲਤ )
ਦਾਲਾਂ ਚਰਬੀ ਦਾ ਮੁੱਖ ਸਰੋਤ ਹਨ ।(ਸਹੀ / ਗਲਤ )
ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੋਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ ।(ਸਹੀ / ਗਲਤ )
ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ ।(ਸਹੀ / ਗਲਤ )


ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

ਪੋਲੀਐਸਟਰ ਇੱਕ ਕੁਦਰਤੀ ਰੋਸਾ ਹੈ ।(ਸਹੀ / ਗਲਤ )
ਉਣਾਈ ( knitting ) ਵਿੱਚ ਇੱਕ ਹੀ ਤਰ੍ਹਾਂ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ । (ਸਹੀ / ਗਲਤ )
ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਹਿਨਣੇ ਅਰਾਮਦਾਇਕ ਹੁੰਦੇ ਹਨ । (ਸਹੀ / ਗਲਤ )
ਕਪਾਹ ਵਿਚੋਂ ਬੀਜ ਨੂੰ ਅਲੱਗ ਕਰਨ ਦੀ ਵਿਧੀ ਨੂੰ ਰੀਟਿੰਗ ( retting ) ਕਹਿੰਦੇ ਹਨ ।(ਸਹੀ / ਗਲਤ )
ਰੇਸ਼ੇ ਨੂੰ ਧਾਗਾ ਬਣਾਉਣ ਲਈ ਵੱਟਿਆ ਅਤੇ ਖਿੱਚਿਆ ਜਾਂਦਾ ਹੈ । (ਸਹੀ / ਗਲਤ )


ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਪੱਥਰ ਪਾਰਦਰਸ਼ੀ ਹੁੰਦਾ ਹੈ । (ਸਹੀ / ਗਲਤ )
ਇੱਕ ਲੱਕੜੀ ਦਾ ਟੁਕੜਾ ਪਾਣੀ ਉਪਰ ਤੈਰਦਾ ਹੈ । (ਸਹੀ / ਗਲਤ )
ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ । (ਸਹੀ / ਗਲਤ )
ਤੇਲ ਪਾਣੀ ਵਿੱਚ ਘੁਲ ਜਾਂਦਾ ਹੈ । (ਸਹੀ / ਗਲਤ )
ਸਿਰਕਾ ਪਾਣੀ ਵਿੱਚ ਪੂਰਨ - ਘੁਲਣਸ਼ੀਲ ਹੈ । (ਸਹੀ / ਗਲਤ )


ਪਾਠ - 5

ਛਾਣਨ ਵਿਧੀ ਵਿੱਚ ਮਿਸ਼ਰਨ ਦੇ ਅੰਸ਼ਾਂ ਦਾ ਆਕਾਰ ਵੱਖ - ਵੱਖਰਾ ਹੁੰਦਾ ਹੈ । (ਸਹੀ / ਗਲਤ )
ਤਰਲ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ ।(ਸਹੀ / ਗਲਤ )
ਨਮਕ ਅਤੇ ਆਟੇ ਦੇ ਮਿਸ਼ਰਣ ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ ।(ਸਹੀ / ਗਲਤ )
ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਾਂ ।(ਸਹੀ / ਗਲਤ )

ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ । (ਸਹੀ / ਗਲਤ )
ਲੋਹੇ ਨੂੰ ਜੰਗ ਲੱਗਣਾ ਇਕ ਧੀਮਾ ਪਰਿਵਰਤਨ ਹੈ ।(ਸਹੀ / ਗਲਤ )
ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ ।(ਸਹੀ / ਗਲਤ )
ਪਹਾੜਾਂ ਤੋਂ ਬਰਫ਼ ਦਾ ਪਿਘਲਣਾ ਇਕ ਕੁਦਰਤੀ ਪਰਿਵਰਤਨ ਹੈ । (ਸਹੀ / ਗਲਤ )
ਪਟਾਖਿਆਂ ਦਾ ਜਲਣਾ ਇਕ ਤੇਜ਼ ਪਰਿਵਰਤਨ ਹੈ ।(ਸਹੀ / ਗਲਤ )


ਪਾਠ - 7 ( ਪੌਦਿਆਂ ਨੂੰ ਜਾਣੋ )

ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ।( ਸਹੀ / ਗਲਤ )
ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ ।( ਸਹੀ / ਗਲਤ )
ਦੋ ਅੰਤਰ ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ( ਸਹੀ / ਗਲਤ )


ਪਾਠ - 8 (ਸਰੀਰ ਵਿੱਚ ਗਤੀ )

ਪਸਲੀ ਪਿੰਜਰ , ਪਸਲੀਆਂ ਦੇ ਬਾਰਾਂ ਜੋੜਿਆਂ ਤੋਂ ਬਣਿਆ ਕੋਣ ਆਕਾਰ ਦਾ ਹਿੱਸਾ ਹੈ । ( ਸਹੀ / ਗਲਤ )
ਉਪ ਅਸਥੀਆਂ , ਹੱਡੀਆਂ ਤੋਂ ਜ਼ਿਆਦਾ ਸਖ਼ਤ ਹੁੰਦੀਆਂ ਹਨ । ( ਸਹੀ / ਗਲਤ )
ਹੱਡੀਆਂ ਨੂੰ ਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ । ( ਸਹੀ / ਗਲਤ )
ਧਾਰਾ ਰੇਖੀ ( streamlined ) ਸਰੀਰ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦਾ ਵਿਚਕਾਰਲਾ ਭਾਗ ਇਸ ਦੇ ਸਿਰੇ ਅਤੇ ਪੂੰਛ ਤੋਂ ਚਪਟਾ ਹੁੰਦਾ ਹੈ । ( ਸਹੀ / ਗਲਤ )
ਸੌਂਪ ਸਿੱਧੀ ਰੇਖਾ ਵਿੱਚ ਬਹੁਤ ਤੇਜ਼ ਗਤੀ ਕਰਦੇ ਹਨ । ( ਸਹੀ / ਗਲਤ )


ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ - ਸੰਸਲੇਸ਼ਣ ਕਿਰਿਆ ਕਰਦਾ ਹੈ ।( ਸਹੀ / ਗਲਤ)
ਊਠ ਦਾ ਕੁੱਖ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ।( ਸਹੀ / ਗਲਤ)
ਸਾਰੇ ਹਰੇ ਪੌਦੇ ਉਤਪਾਦਕ ਹਨ ।( ਸਹੀ / ਗਲਤ
ਜੈਵਿਕ ਭਾਗ ਪਾਣੀ , ਹਵਾ ਅਤੇ ਮਿੱਟੀ ਹਨ ।( ਸਹੀ / ਗਲਤ)


ਪਾਠ- 10( ਗਤੀ ਅਤੇ ਦੂਰੀਆਂ ਦਾ ਮਾਪਣ )

ਗਿੱਠ ਜਾਂ ਕਦਮ, ਮਾਪਣ ਦੀਆਂ ਮਿਆਰੀ ਇਕਾਈਆਂ ਹਨ। (ਸਹੀ / ਗਲਤ )
ਲੰਬਾਈ ਦੀ ਮਾਣਕ ਇਕਾਈ ਮੀਟਰ ਹੈ।(ਸਹੀ / ਗਲਤ )
ਰੇਲ ਗੱਡੀ ਦੀ ਪੱਟੜੀ ਤੇ ਗਤੀ ਸਰਲ ਰੇਖੀ ਗਤੀ ਦੀ ਉਦਾਹਰਨ ਹੈ।(ਸਹੀ / ਗਲਤ )
ਵਕਰ ਰੇਖਾ ਦੀ ਲੰਬਾਈ ਮੀਟਰ ਸਕੇਲ ਨਾਲ ਸਿੱਧੇ ਹੀ ਨਹੀਂ ਮਾਪੀ ਜਾ ਸਕਦੀ। (ਸਹੀ / ਗਲਤ )
ਘੜੀ ਦੀਆਂ ਸੂਈਆਂ ਦੀ ਗਤੀ ਚੱਕਰਾਕਾਰ ਗਤੀ ਦੀਆਂ ਉਦਾਹਰਨਾਂ ਹਨ।(ਸਹੀ / ਗਲਤ )


ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

ਚੰਦਰਮਾ ਇਕ ਪ੍ਰਕਾਸ਼ਵਾਨ ਵਸਤੂ ਹੈ। (ਸਹੀ / ਗਲਤ )
ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ।(ਸਹੀ / ਗਲਤ )
ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ। (ਸਹੀ / ਗਲਤ )
ਪ੍ਰਕਾਸ਼ ਸਿੱਧੇ ਮਾਰਗ ਵਿਚ ਯਾਤਰਾ ਨਹੀਂ ਕਰਦਾ।(ਸਹੀ / ਗਲਤ )


ਪਾਠ- 12( ਬਿਜਲੀ ਅਤੇ ਸਰਕਟ )

ਧਾਤ ਦੀਆਂ ਤਾਰਾਂ ਦੀ ਬਜਾਏ, ਜੂਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਹਨ। ( ਸਹੀ / ਗਲਤ )
ਬਿਜਲਈ ਧਾਰਾ ਇੱਕ ਪੈਨਸਿਲ ਦੇ ਸਿੱਕੇ ਵਿੱਚੋਂ ਲੰਘ ਸਕਦੀ ਹੈ। ( ਸਹੀ / ਗਲਤ )
ਜਦੋਂ ਸੁੱਕੇ ਸੈੱਲ ਵਿਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ( ਸਹੀ / ਗਲਤ )
ਐੱਲ. ਈ. ਡੀ ਅਧਾਰਤ ਲੇਪ ਵਾਤਾਵਰਣ-ਅਨੁਕੂਲ ਹਨ। ( ਸਹੀ / ਗਲਤ )


ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਚੁੰਬਕ ਦੇ ਧਰੁਵ ਅਲੱਗ ਕੀਤੇ ਜਾ ਸਕਦੇ ਹਨ। ( ਸਹੀ / ਗਲਤ )
ਚੁੰਬਕ ਕੱਚ ਦੇ ਪਦਾਰਥਾਂ ਨੂੰ ਆਕਰਸ਼ਿਤ ਨਹੀਂ ਕਰਦਾ। ( ਸਹੀ / ਗਲਤ )
ਚੁੰਬਕ ਮੈਮਰੀ ਯੰਤਰਾਂ ਨੂੰ ਨਸ਼ਟ ਕਰ ਸਕਦਾ ਹੈ। ( ਸਹੀ / ਗਲਤ )
ਚੁੰਬਕੀ ਕੰਪਾਸ ਦੀ ਸੂਈ ਹਮੇਸ਼ਾ ਪੂਰਬ-ਪੱਛਮ ਦਿਸ਼ਾ ਵਿੱਚ ਸੰਕੇਤ ਕਰਦੀ ਹੈ। ( ਸਹੀ / ਗਲਤ )
ਹਥੌੜੇ ਨਾਲ ਕੁੱਟਣ ਤੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ। ( ਸਹੀ / ਗਲਤ )


ਪਾਠ -14( ਪਾਣੀ )

ਬਰਫ਼ ਠੰਡੀ ਹੋਣ 'ਤੇ ਭਾਵ ਵਿੱਚ ਬਦਲਦੀ ਹੈ ( ਸਹੀ / ਗ਼ਲਤ )
ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ। ( ਸਹੀ / ਗ਼ਲਤ )
ਪਾਣੀ ਦੀ ਪਾਈਪ ਵਿੱਚ ਲੀਕੇਜ਼ ਹੋਣ 'ਤੇ ਮੁਰੰਮਤ ਨਾ ਕਰੋ। ( ਸਹੀ / ਗ਼ਲਤ )
ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਹੁੰਦਾ ਹੈ। ( ਸਹੀ / ਗ਼ਲਤ )


ਪਾਠ -15( ਸਾਡੇ ਆਲੇ ਦੁਆਲੇ ਹਵਾ )

ਆਕਸੀਜਨ ਗੈਸ ਸਾਨੂੰ ਪਾਰਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ। ( ਸਹੀ / ਗਲਤ )
ਕਾਰਬਨ ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ। ( ਸਹੀ / ਗਲਤ )
ਹਵਾ ਦੀ ਸਰੰਚਨਾ ਹਮੇਸ਼ਾਂ ਇੱਕੋ ਜਿਹੀ ਰਹਿੰਦੀ ਹੈ। ( ਸਹੀ / ਗਲਤ )
ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ। ( ਸਹੀ / ਗਲਤ )


ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਹਰੇ ਕੂੜੇਦਾਨ ਦੀ ਵਰਤੋਂ ਜੈਵ-ਵਿਘਟਨਸ਼ੀਲ (ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ। ( ਸਹੀ / ਗਲਤ )
ਜੈਵਿਕ ਕੂੜਾ ਖਤਰਨਾਕ ਅਤੇ ਛੂਤਕਾਰੀ ਹੈ। ( ਸਹੀ / ਗਲਤ )
ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਣ ਵਾਲਾ ਇੱਕ ਵੱਡਾ, ਨੀਵਾਂ ਇਲਾਕਾ, ਟੋਏ ਵਜੋਂ ਜਾਣਿਆ ਜਾਂਦਾ ਹੈ। ( ਸਹੀ / ਗਲਤ )
ਭਰਾਵ ਖੇਤਰ ਵਾਲੀ ਜਗ੍ਹਾ ਪਾਰਕ ਅਤੇ ਖੇਡ ਦੇ ਮੈਦਾਨ ਬਣਾਉਣ ਲਈ ਆਦਰਸ਼ ਹੈ। ( ਸਹੀ / ਗਲਤ )


ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

 ਹੇਠ ਲਿਖਿਆਂ ਵਿੱਚੋਂ ਕਿਹੜਾ ਸਰਬ ਆਹਾਰੀ ਜਾਨਵਰ ਹੈ । 
  ( ੳ ) ਸੇਰ ( ਅ ) ਬਾਜ ( ੲ ) ਹਿਰਨ ( ਸ) ਕਾਂ
 ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
   ( ੳ ) ਤਣਾ ( ਅ ) ਜੜ੍ਹਾਂ ( ੲ ) ਪੱਤੇ ( ਸ ) ਇਨ੍ਹਾਂ ਵਿੱਚੋਂ ਕੋਈ ਨਹੀਂ


ਪਾਠ-2 (ਭੋਜਨ ਦੇ ਤੱਤ )

ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ । 
    ( ੳ ) ਆਲੂ ( ਅ ) ਅੰਬ ( ੲ ) ਚਾਵਲ ( ਸ ) ਮੂੰਗੀ ਦੀ ਦਾਲ 

ਹੇਠ ਲਿਖਿਆਂ ਵਿੱਚੋ ਕਿਹੜਾ ਥਾਇਰਾਇਡ ਗ੍ਰੰਥੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ 
    ( ੳ ) ਵਿਟਾਮਿਨ ( ਅ ) ਕੈਲਸ਼ੀਅਮ ( ੲ ) ਲੋਹਾ (ਸ ) ਆਇਓਡੀਨ

ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ? 
    ( ੳ ) ਵਿਟਾਮਿਨ ( ਅ ) ਕੈਲਸ਼ੀਅਮ ( ੲ ) ਲੋਹਾ (ਸ ) ਆਇਓਡੀਨ


ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

 ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ ।
      ( ੳ ) ਸੂਤੀ ( ਅ ) ਰੇਸ਼ਮੀ  ( ੲ ) ਰੇਸ਼ਮ   ( ਸ ) ਉੱਨ

ਕਿਹੜਾ ਕੱਪੜਾ ਗਰਮ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੁਣਿਆ ਜਾਂਦਾ ਹੈ । 
      ( ੳ ) ਸੂਤੀ    ( ਅ ) ਉੱਨੀ      ( ੲ ) ਰੇਸ਼ਮੀ        ( ਸ ) ਨਾਈਲੋਨ 

ਕਪਾਹ ਦੇ ਟੀਂਡਿਆਂ ਤੋਂ ਬੀਜਾਂ ਨੂੰ ਵੱਖ ਕਰਨ ਦੀ ਵਿਧੀ— 
      ( ੳ ) ਕਤਾਈ    ( ਅ ) ਰੀਟਿੰਗ    ( ੲ )  ਕਪਾਹ ਵੇਲਣਾ      ( ਸ ) ਹੱਥ ਨਾਲ ਚੁੱਗਣਾ

ਅਕਰਿਲਿਕ ਇੱਕ ………….ਹੈ 
      ( ੳ ) ਕੁਦਰਤੀ ਰੇਸ਼ਾ   ( ਅ ) ਜੰਤੂ ਰੇਸ਼ਾ     ( ੲ ) ਪੌਦਾ ਰੇਸ਼ਾ( ਸ ) ਸੰਸਲਿਸ਼ਟ ਰੇਸ਼ਾ 



ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਨਹੀਂ ਹੈ । 
      ( ੳ ) ਪਾਣੀ ( iv ) ਚਮੜਾ ( v ) ਪਲਾਸਟਿਕ ( ਅ ) ਆਵਾਜ਼ ( ੲ ) ਹਵਾ ( ਸ ) ਫਲ 
      

ਕਿਹੜਾ ਗੁਣ ਸਾਰੇ ਪਦਾਰਥਾਂ ਵਿੱਚ ਸਾਂਝਾ ਹੁੰਦਾ ਹੈ ।
       ( ੳ ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਨਹੀਂ ਹੁੰਦਾ । 
      ( ਅ ) ਪਦਾਰਥ ਥਾਂ ਘੇਰਦੇ ਹਨ ਤੇ ਕੁੱਝ ਪੁੰਜ ਹੁੰਦਾ ਹੈ । 
      ( ਏ ) \ ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ । 
      ( ਸ ) ਪਦਾਰਥ ਥਾਂ ਘੇਰਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਤੇ ਨਹੀਂ 
      

 ਹੇਠ ਲਿਖਿਆਂ ਵਿਚੋਂ ਕਿਹੜਾ ਪਾਰਦਰਸ਼ੀ ਹੈ ।
       ( ੳ ) ਲੱਕੜੀ       ( ਅ ) ਕੱਚ      ( ੲ ) ਕਾਂਗਜ   ( ਸ ) ਪਲਾਸਟਿਕ
      



ਪਾਠ - 5

 ਹਵਾ ਦੁਆਰਾ ਮਿਸ਼ਰਨ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਕੀਤਾ ਜਾਂਦਾ ਹੈ ।
        ( ੳ ) ਹੱਥ ਨਾਲ ਚੁਗਣਾ ।
        ( ਅ ) ਥਰੈਸ਼ਿੰਗ
        ( ੲ ) ਵਾਟਨਾ  
        ( ਸ ) ਉਡਾਉਣਾ
         

ਬਰਫ ਰੱਖੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦੇ ਬਣਨ ਦਾ ਕਾਰਨ ਹੈ । 
         ( ੳ ) ਗਲਾਸ ਤੋਂ ਪਾਣੀ ਦਾ ਵਾਸ਼ਪਣ 
         ( ਅ ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ 
         ( ੲ ) ਗਲਾਸ ਤੋਂ ਪਾਣੀ ਦਾ ਬਾਹਰ ਆਉਣਾ 
         ( ਸ ) ਵਾਯੂਮੰਡਲੀ ਜਲ ਵਾਸ਼ਪਾਂ ਦਾ ਵਾਸਪਣ
         

ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ , ਪੱਥਰ ਆਦਿ ਬਾਹਰ ਕੱਢਦੇ ਵੇਖਿਆ ਹੋਵੇਗਾ, ਇਹ
         ਕਿਹੜੀ ਵਿਧੀ ਹੋ ਸਕਦੀ ਹੈ
        ( ੳ  )  ਹੱਥ ਨਾਲ ਚੁਗਣਾ
        ( ਅ ) ਨਿਤਾਰਨਾ
        ( ੲ ) ਵਾਸਪਨ
        ( ਸ )ਤੱਲਛੱਟਣ
         

ਸਾਨੂੰ ਮਿਸਰਣ ਵਿੱਚੋਂ ਅੰਸ਼ਾਂ ਨੂੰ ਨਿਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ 
        ( ੳ  )  ਦੋ ਵੱਖ ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ ਨਿਖੇੜਨ ਲਈ
        ( ਅ )  ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ
        ( ੲ ) ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ
        ( ਸ ) ਸਾਰੇ ਹੀ
         


ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ 
          ( ੳ ) ਭੌਤਿਕ  ( ਅ ) ਤੇਜ   ( ੲ ) ਉਲਟਾਉਣਯੋਗ  ( ਸ )  ਨਾ ਉਲਟਾਉਣਯੋਗ
          
ਕਿਹੜਾ ਅਨਿਯਮਿਤ ਪਰਿਵਰਤਨ ਹੈ ?
           ( ੳ ) ਦਿਲ ਦਾ ਧੜਕਣਾ   ( ਅ ) ਭੂਚਾਲ     ( ੲ ) ਦਿਨ ਅਤੇ ਰਾਤ ਦਾ ਬਣਨਾ     ( ਸ ) ਪੈਡੂਲਮ ਦੀ ਗਤੀ
          
ਗਰਮ ਕਰਨ ਤੇ ਕੀ ਫੈਲਦਾ ਹੈ ? 
          ( ੳ ) ਲੱਕੜ   ( ਅ ) ਪੇਪਰ  ( ੲ ) ਧਾਤ  ( ਸ ) ਕੱਪੜਾ 
          
ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ । 
          ( ੳ ) ਉਲਟਾਉਣਯੋਗ ( ਅ ) ਧੀਮਾ ( ੲ ) ਨਿਯਮਿਤ ( ਸ ) ਤੇਜ਼
          
ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ 
          ( ੳ ) ਧੀਮਾ     ( ਅ ) ਉਲਟਾਉਣਯੋਗ   ( ੲ ) ਰਸਾਇਣਿਕ  ( ਸ ) ਨਿਯਮਿਤ 
          



ਪਾਠ - 7 ( ਪੌਦਿਆਂ ਨੂੰ ਜਾਣੋ )

ਅੰਥ ਦਾ ਪੌਦਾ ਇੱਕ…………. ਹੈ ।
          ( ੳ ) ਬੂਟੀ       ( ਅ ) ਰੁੱਖ      ( ੲ ) ਝਾੜੀ       ( ਸ ) ਜੜ੍ਹ 
        

ਪੌਦੇ ਵਿੱਚ ਪ੍ਰਕਾਸ਼ - ਸੰਸਲੇਸ਼ਣ ਕਿਰਿਆ …………ਵਿੱਚ ਹੁੰਦੀ ਹੈ
        ( ੳ ) ਤਣਾ     ( ਅ ) ਪੁੰਕੇਸਰ      ( ੲ ) ਜੜ੍ਹ    ( ਸ ) ਪੱਤੇ 
        

ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ
        ( ੳ ) ਕਲੀ     ( ਅ ) ਐਕਸਿਲ     ( ੲ ) ਗੰਢ     ( ਸ ) ਅੰਤਰ - ਗੰਢ 
        

ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ 
        ( ੳ ) ਸੋਖਣ       ( ਅ ) ਪ੍ਰਕਾਸ਼ - ਸੰਸਲੇਸ਼ਣ        ( ੲ ) ਵਾਸ਼ਪ - ਉਤਸਰਜਨ      ( ਸ ) ਚੂਸਣ
        



ਪਾਠ - 8 (ਸਰੀਰ ਵਿੱਚ ਗਤੀ )

 ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਪਸਲੀਆਂ ਦੁਆਰਾ ਸੁਰੱਖਿਅਤ ਹੁੰਦਾ ਹੈ ?
          ( ੳ ) ਦਿਲ   ( ਅ ) ਦਿਮਾਗ     ( ੲ ) ਅੱਖਾਂ    ( ਸ ) ਕੰਨ
         

ਘੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ । 
         ( ੳ ) ਖੋਲ     ( ਅ ) ਹੱਡੀਆਂ     ( ੲ ) ਪੇਸ਼ੀਦਾਰ ਪੈਰ      ( ਸ ) ਉੱਪ ਅਸਥੀਆਂ
         

ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ ? 
         ( ੳ ) ਸਿਰ   ( ਅ ) ਗਲਫੜ    ( ੲ ) ਖੰਭ     ( ਸ ) ਸਰੀਰ ਉੱਪਰ ਮੌਜੂਦ ਚਮੜੀ 
         



ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਅਜੈਵਿਕ ਅੰਸ਼ ਵਿੱਚ ਸ਼ਾਮਲ ਹਨ— 
          ( ੳ ) ਹਵਾ , ਪਾਣੀ , ਪੌਦੇ         ( ਅ ) ਹਵਾ , ਪਾਣੀ , ਮਿੱਟੀ 
          ( ੲ ) ਪੌਦੇ ਅਤੇ ਜਾਨਵਰ           ( ਸ ) ਮਿੱਟੀ, ਪੌਦੇ ਅਤੇ ਪਾਣੀ
          

ਕੇਕਟਸ ਇੱਕ 
           ( ੳ ) ਮਾਰੂਥਲੀ ਪੌਦਾ      ( ਅ ) ਨਿਖੇੜਕ      ( ੲ ) ਜਲੀ ਪੈਦਾ   ( ਸ ) ਜੜੀ ਬੂਟੀ
          

 ……..ਦਾ ਸਰੀਰ ਧਾਰਾ ਰੇਖੀ ਹੁੰਦਾ ਹੈ 
          ( ੳ ) ਗੰਡੋਏ     ( ਅ ) ਚੀਤੇ      ( ੲ ) ਮੱਛੀਆਂ        ( ਸ ) ( ਪਹਾੜੀ ਰਿੱਛ )
          

ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ…….ਜੀਵ ਕਹਿੰਦੇ ਹਨ 
          ( ੳ ) ਜਲੀ    ( ਅ ) ਸਥਲੀ       ( ੲ ) ਸਥਲੀ ਪੌਦੇ    ( ਸ ) ਹਵਾਈ
          



ਪਾਠ- 10( ਗਤੀ ਅਤੇ ਦੂਰੀਆਂ ਦਾ ਮਾਪਣ )



ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

 ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁੱਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ 
          (ੳ) ਪ੍ਰਕਾਸ਼ਮਾਨ ਵਸਤੂ (ਅ) ਪ੍ਰਕਾਸ਼ਸੋਖੀ ਵਸਤੂ (ੲ) ਪ੍ਰਕਾਸ਼ਹੀਣ ਵਸਤੂ (ਸ) ਪ੍ਰਕਾਸ਼ ਦਾ ਪਰਾਵਰਤਨ 

ਉਹ ਵਸਤੂ ਜਿਸ ਵਿਚੋਂ ਅੰਸ਼ਿਕ ਰੂਪ ਵਿਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿਚ ਨਹੀਂ 
          (ੳ) ਰਬੜ ਗੇਂਦ (ਅ) ਕੱਚ ਦੀ ਸਮਤਲ ਪਰਤ (ੲ) ਟਰੇਸਿੰਗ ਪੇਪਰ ਦੀ ਸ਼ੀਟ (ਸ) ਸੀ ਡੀ (compact Disc) 

ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ? 
          (ੳ) ਛੋਟਾ (ਅ) ਵੱਡਾ (ੲ) ਲਗਭਗ ਜੀਰੋ (ਨਾਂ ਮਾਤਰ) (ਸ) ਬਰਾਬਰ 

ਪਿੰਨ ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ ? 
          (ੳ)ਉਲਟਾ ਅਤੇ ਛੋਟਾ (ਅ) ਉਲਟਾ ਅਤੇ ਵੱਡਾ (ੲ) ਸਿੱਧਾ ਅਤੇ ਛੋਟਾ (ਸ) ਸਿੱਧਾ ਅਤੇ ਵੱਡਾ 

 ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ? 
          (ੳ) ਇਕ ਅਪਾਰਦਰਸ਼ੀ ਵਸਤੂ (ਅ) ਇਕ ਪ੍ਰਕਾਸ਼ ਸਰੋਤ (ੲ) ਪ੍ਰਤੀਬਿੰਬ ਬਣਾਉਣ ਲਈ ਸਕਰੀਨ (ਸ)ਉਪਰੋਕਤ ਸਾਰੇ 



ਪਾਠ- 12( ਬਿਜਲੀ ਅਤੇ ਸਰਕਟ )

ਬੈਟਰੀ…………ਦਾ ਸੁਮੇਲ ਹੈ। 
          1.ਚਾਲਕਾਂ 2. ਬਿਜਲਈ ਸਾਲਾਂ 3. ਰੋਧਕਾ 4. ਫਿਲਾਮੈਂਟ 

ਇੱਕ ਮੁਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ 
          1. ਸਿਰਫ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ    2. ਸਿਰਫ ਕੁਝ ਚਾਲਕ ਤਾਰਾਂ 
          3. ਸਿਰਫ ਇੱਕ ਉਪਕਰਣ ਜਾਂ ਯੰਤਰ          4. ਉਪਰਕਤ ਸਾਰੇ 

ਬਿਜਲੀ ਦੇ ਬਲਬ ਵਿਚੋਂ ਬਿਜਲਈ ਧਾਰਾ ਲੰਘਣ ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰਦਾ ਹੈ ਕਿਉਂਕਿ ਇਸਦਾ 
          1. ਫਿਲਾਮੈਂਟ ਪ੍ਰਕਾਸ਼ ਨੂੰ ਬਾਹਰ ਕੱਢਣਾ ਸ਼ੁਰੂ ਕਰਦਾ ਹੈ ਅਤੇ ਫਿਰ ਗਰਮ ਹੋ ਜਾਂਦਾ ਹੈ 
          2. ਮੋਟੀਆ ਤਾਰਾਂ ਪ੍ਰਕਾਸ਼ ਨੂੰ ਛੱਡਣਾ ਸ਼ੁਰੂ ਕਰਦੀਆਂ ਹਨ ਅਤੇ ਫਿਰ ਗਰਮ ਹੋ ਜਾਂਦੀਆਂ ਹਨ 
          3. ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ 
          4. ਮੋਟੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰਦੀਆਂ ਹਨ। 



ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਇੱਕ ਅਚੁੰਬਕੀ ਪਦਾਰਥ 
            (ੳ) ਲੋਹਾ (ਅ) ਕੋਬਾਲਟ (ੲ) ਕਾਗਜ਼ (ਸ) ਇਹਨਾਂ ਵਿੱਚੋਂ ਕੋਈ ਨਹੀਂ 
ਕਿਸਨੂੰ ਚੁੰਬਕ ਵਿੱਚ ਬਦਲਿਆ ਜਾ ਸਕਦਾ ਹੈ 
            (ੳ) ਰਬੜ (ਅ) ਲੋਹੇ ਦੀ ਕਿੱਲ (ੲ) ਲੱਕੜੀ ਦੀ ਛੜ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ 


ਪਾਠ -14( ਪਾਣੀ )

ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ।
              (i) ਦੋ-ਤਿਹਾਈ  (ii) ਇਕ ਤਿਹਾਈ    (iii) ਅੱਧਾ        (4. ) ਤਿੰਨ ਚੌਥਾਈ
              

ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ।
              (i) ਸੰਘਣਨ   (ii) ਵਰਖਾ      (iii) ਵਾਸ਼ਪਨ      (iv) ਕੋਈ ਨਹੀਂ 
              

ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ
              (i) ਨਦੀ     (11) ਮਹਾਂਸਾਗਰਾਂ   ( 111 ) ਡੈਮਾਂ          (iv) ਝੀਲਾਂ
              

ਤਰਲ ਤੋਂ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ।
              (i) ਵਾਸ਼ਪਨ         (ii) ਸੰਘਣਨ        (111) ਪਿਘਲਣਾ      (iv) ਉਬਾਲਣਾ
              

ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ ।
              (i) 60%      ( ii )70%     (iii) 80%          (iv) 90%
              



ਪਾਠ -15( ਸਾਡੇ ਆਲੇ ਦੁਆਲੇ ਹਵਾ )

ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ? 
                (1) ਆਕਸੀਜਨ      (2)- ਨਾਈਟਰੋਜਨ      (3) ਕਾਰਬਨ         (4) ਓਜ਼ੋਨ
                

ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ?
                (1) ਨਾਈਟਰੋਜਨ         (2) ਕਾਰਬਨ                      (3) ਆਕਸੀਜਨ         (4) ਸਲਫਰ
                

ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਹਨ ।
                (1) ਪੌਣ         ( 2 ) ਗੋਸ                 ( 3 ) ਵਾਸ਼ਪ ਕਣ             (4) ਪੌਣ ਚੱਕੀ
                

ਗੰਡੋਏ ਮਿੱਟੀ ਵਿਚੋਂ ਬਾਹਰ ਆਉਂਦੇ ਹਨ।
                (1) ਭਾਰੀ ਵਰਖਾ ਕਾਰਨ        (2) ਠੰਡੇ ਮੌਸਮ ਵਿੱਚ        ( 3 ) ਗਰਮ ਮੌਸਮ ਕਾਰਨ        ( 4 ) ਬਰਫ ਕਾਰਨ
                



ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਹਸਪਤਾਲ ਦਾ ਕੂੜਾ ਆਮ ਤੌਰ 'ਤੇ 
                  (ੳ) ਪੁਨਰ-ਉਤਪਾਦਨ ਲਈ ਵਰਤਿਆ ਜਾਂਦਾ ਹੈ।
                  (ਅ) ਜਲਾਇਆ ਜਾਂਦਾ ਹੈ। 
                  (ੲ) ਭਰਾਵ ਖੇਤਰ ਵਿੱਚ ਸੁੱਟਿਆ ਜਾਂਦਾ ਹੈ।
                  (ਸ) ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ।
                  

ਖਾਦ ਬਣਾਉਣ ਵਾਲੇ ਗੰਡੋਇਆਂ ਨੂੰ ਕੀ ਕਹਿੰਦੇ ਹਨ ।
                  (ੳ) ਲਾਲ ਗੰਡੋਏ         (ਅ) ਨੀਲੇ ਗੰਡੇਏ    (ੲ) ਹਰੇ ਗੰਡੋਏ      (ਸ) ਚਿੱਟੇ ਗੰਡੋਏ
                  

ਕਿਹੜਾ ਜੀਵ-ਅਵਿਘਟਨਸ਼ੀਲ (ਨਾ ਨਸ਼ਟ ਹੋਣ ਯੋਗ) ਕੂੜਾ ਹੈ।
                  ੳ) ਪਲਾਸਟਿਕ    (ਅ) ਕਾਗਜ਼      (ੲ) ਸਬਜ਼ੀਆਂ ਦੇ ਛਿੱਲੜ       (ਸ) ਪਸ਼ੂਆਂ ਦਾ ਗੋਬਰ
                  

ਅਸੀਂ ਪੁਨਰ-ਉਤਪਾਦਨ ਕਰ ਸਕਦੇ ਹਾਂ : 
                  (ੳ) ਕੱਚ                        (ਅ) ਧਾਤਾਂ              (ੲ) ਪਲਾਸਟਿਕ                  (ਸ) ਸਾਰੇ
                  




ਭਾਗ - ਅ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਸਮੱਗਰੀ ਕੀ ਹੁੰਦੀ ਹੈ ?
ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ ।
ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ ।


ਪਾਠ-2 (ਭੋਜਨ ਦੇ ਤੱਤ )

ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?
ਕਾਰਬੋਹਾਈਟਸ ਦੇ ਮੁੱਖ ਸਰੋਤ ਕਿਹੜੇ ਹਨ ?
ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?
ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ ?
ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ।


ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

ਕੋਈ ਦੇ ਜੰਤੂ ਰੇਸ਼ਿਆਂ ਦੇ ਨਾਂ ਲਿਖੋ ?
ਦੋ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ ।
ਪਟਸਨ ਦੇ ਪੌਦੇ ਦੀ ਕਟਾਈ ਦਾ ਠੀਕ ਸਮਾਂ ਕਿਹੜਾ ਹੁੰਦਾ ਹੈ ?
ਪਟਸਨ ਤੋਂ ਬਣਨ ਵਾਲੀਆਂ ਵਸਤੂਆਂ ਦੀ ਸੂਚੀ ਬਣਾਉ ।


ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਅਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ?
ਅਲਪ - ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?


ਪਾਠ - 5( ਪਦਾਰਥਾਂ ਦਾ ਨਿਖੇੜਨ )

ਤੱਲਛੱਟਣ ਵਿਧੀ ਦੀ ਪਰਿਭਾਸ਼ਾ ਲਿਖੋ ?
ਵਾਸਪਨ ਤੋਂ ਕੀ ਭਾਵ ਹੈ
ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ ।


ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

ਪਰਿਵਰਤਨ ਕੀ ਹੈ ?
ਧੀਮੇਂ ਅਤੇ ਤੇਜ ਪਰਿਵਰਤਨ ਨੂੰ ਉਦਾਹਰਣ ਸਹਿਤ ਪਰਿਭਾਸ਼ਿਤ ਕਰੋ ?
ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਲੋਹੇ ਦਾ ਰਿਮ ਲੱਕੜ ਦੇ ਪਹੀਏ ਨਾਲ ਛੋਟਾ ਕਿਉਂ ਬਣਾਇਆ ਜਾਂਦਾ ਹੈ
ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੇ


ਪਾਠ - 7 ( ਪੌਦਿਆਂ ਨੂੰ ਜਾਣੋ )

ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ?
ਸ਼ਿਰਾ ਵਿਨਿਆਸ ਕੀ ਹੈ ? ਇਸ ਦੀਆਂ ਵੱਖ - ਵੱਖ ਕਿਸਮਾਂ ਲਿਖੋ ।
ਕੈਲਿਕਸ ਕੀ ਹੈ ?


ਪਾਠ - 8(ਸਰੀਰ ਵਿੱਚ ਗਤੀ )

ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਦਾ ਨਾਮ ਦੱਸੋ ।
ਜੋੜ ਦੀ ਉਸ ਕਿਸਮ ਦਾ ਨਾਂ ਦੱਸੋ ਜਿਸ ਰਾਹੀਂ ਬਾਂਹ ਮੋਢੇ ਨਾਲ ਜੁੜਦੀ ਹੈ ।
ਗਤੀ ਅਤੇ ਚਾਲਣ ਵਿੱਚ ਕੀ ਅੰਤਰ ਹੈ ?
ਅਜਿਹੇ ਜੀਵ ਦੀ ਉਦਾਹਰਨ ਦਿਓ ਜਿਹੜਾ ਤੁਰ ਸਕਦਾ ਹੈ , ਉੱਪਰ ਚੜ੍ਹ ਸਕਦਾ ਹੈ ਅਤੇ ਉੱਡ ਜਾਂਦੇ ਹੈ ।


ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਆਵਾਸ ਦੀ ਪਰਿਭਾਸਾ ਦਿਉ
ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਉ
ਅਨੁਕੂਲਨਤਾ ਦੀ ਪਰਿਭਾਸਾ ਦਿਉ
ਉਤਪਾਦਕ ਕੀ ਹਨ ?
ਜੈਵਿਕ ਅੰਸ਼ ਕੀ ਹਨ ?


ਪਾਠ - 10( ਗਤੀ ਅਤੇ ਦੂਰੀਆਂ ਦਾ ਮਾਪਣ )

ਆਵਾਜਾਈ ਦਾ ਕੋਈ ਦੇ ਸਾਧਨਾਂ ਦੇ ਨਾਂ ਲਿਖੇ
ਆਵਰਤੀ ਗਤੀ ਦੀਆਂ ਕਈ ਦੋ ਉਦਾਹਰਨਾਂ ਦਿਓ ।
ਚਲਦੀ ਹੋਈ ਸਿਲਾਈ ਮਸ਼ੀਨ ਵਿੱਚ ਵੇਖੀਆਂ ਜਾ ਸਕਦੀਆਂ ਗਤੀ ਦੀਆਂ ਕਿਸਮਾਂ ਦੇ ਨਾਂ ਲਿਖੇ


ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੇ ਜਾਣ ਸਮੇਂ ਸਧਾਰਨ ਤੌਰ ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ ?
ਮੱਛੀਆਂ ਪਾਣੀ ਵਿਚ ਪਰਛਾਵਾਂ ਨਹੀਂ ਬਣਾਉਂਦੀਆਂ। ਕਿਉਂ ?
ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ।
ਇਕ ਬਿਲਕੁਲ ਹਨੇਰੇ ਕਮਰੇ ਵਿਚ, ਜੇਕਰ ਤੁਸੀਂ ਆਪਣੇ ਸਾਹਮਣੇ ਸੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ ।
ਦੋ ਇਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿਚ ਰੱਸੀ ਤੇ ਲਮਕ ਰਹੀਆਂ ਹਨ। ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ ?


ਪਾਠ- 12( ਬਿਜਲੀ ਅਤੇ ਸਰਕਟ )

ਬਿਜਲਈ ਸੈੱਲ ਕੀ ਹੈ
ਬਿਜਲੀ ਧਾਰਾ ਕੀ ਹੈ ?
ਬਿਜਲਈ ਸਰਕਟ ਕੀ ਹੁੰਦਾ ਹੈ ?


ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਕੋਈ ਦੋ ਵਸਤੂਆਂ ਦੇ ਨਾਂ ਲਿਖੇ ਜਿਹਨਾਂ ਵਿੱਚ ਚੁੰਬਕ ਹੋਵੇ ?
ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜਿਆਦਾਤਰ ਕਾਤਰਾਂ ਕਿੱਥੇ ਖਿੱਚੀਆਂ ਜਾਂਦੀਆਂ ਹਨ ।
ਬਣਾਉਣੀ ਚੁੰਬਕ ਕੀ ਹੁੰਦਾ ਹੈ ।
ਚੁੰਬਕ ਦੇ ਕੋਈ ਦੇ ਗੁਣ ਲਿਖੋ


ਪਾਠ -14( ਪਾਣੀ )

ਪਾਣੀ ਦੇ ਦੋ ਮੁੱਖ ਸਮੇਂ ਕਿਹੜੇ ਹਨ
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸ
ਤਾਪਮਾਨ ਦਾ ਵਾਸ਼ਪੀਕਰਨ 'ਤੇ ਕੀ ਪ੍ਰਭਾਵ ਪੈਂਦਾ ਹੈ ?
ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪਸ਼ਟ ਕਰੋ ।
ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ


ਪਾਠ -15( ਸਾਡੇ ਆਲੇ ਦੁਆਲੇ ਹਵਾ )

ਜੰਤੂਆਂ ਦੇ ਸਾਹ ਲੈਣ ਲਈ ਜਿਹੜੀ ਚੀਸ ਜ਼ਰੂਰੀ ਹੁੰਦੀ ਹੈ।
ਹਵਾ ਦੇ ਉਸ ਅੰਸ਼ ਦਾ ਨਾ ਦੱਸੇ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ।
ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ


ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਢੇਰ ਤੋਂ ਕੀ ਭਾਵ ਹੈ ?
ਨੀਲੋ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ?
ਪੁਨਰ-ਉਤਪਾਦਨ ਤੋਂ ਕੀ ਭਾਵ ਹੈ?

ਭਾਗ - ੲ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?
ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ ?
ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ ।

ਪਾਠ-2 (ਭੋਜਨ ਦੇ ਤੱਤ )

ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ ?
ਸਾਡੇ ਸਰੀਰ ਲਈ ਜ਼ਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ।
ਅਸੀਂ ਵਿਟਾਮਿਨ ' ਸੀ ’ ( C ) ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ
ਚਰਬੀ ਅਤੇ ਕਾਰਬੋਹਾਈਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।


ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

ਕੁਦਰਤੀ ਪੇਸ਼ੇ ਅਤੇ ਸੰਸਲਿਸ਼ਟ ਰੇਸੇ ਵਿੱਚ ਅੰਤਰ ਦੱਸੋ ।
ਰੇਸ਼ਮ ਦੇ ਕੀੜੇ ਦੇ ਪਾਲਣ ਨੂੰ ਕੀ ਕਹਿੰਦੇ ਹਨ ?
ਕਪਾਹ ਦੀ ਕੜਾਈ ਤੋਂ ਤੁਸੀ ਕੀ ਸਮਝਦੇ ਹੋ ?


ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਪਾਰਦਰਸ਼ੀ ਵਸਤੂਆਂ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ । ਉਦਾਹਰਨਾਂ ਦਿਉ ।
ਹੇਠ ਲਿਖਿਆ ਵਿਚੋਂ ਚਮਕੀਲੀਆਂ ਵਸਤੂਆਂ ਚੁਣੋ ਕੱਚ ਦਾ ਡੂੰਗਾ , ਪਲਾਸਟਿਕ ਦਾ ਮੰਗ , ਸਟੀਲ ਦੀ ਕੁਰਸੀ , ਸੂਤੀ ਕਮੀਜ਼ , ਸੋਨੇ ਦੀ ਚੇਨ , ਚਾਂਦੀ ਦੀ ਮੁੰਦਰੀ ।


ਪਾਠ - 5( ਪਦਾਰਥਾਂ ਦਾ ਨਿਖੇੜਨ )

ਵਾਸ਼ਪਨ ਅਤੇ ਸੰਘਣਨ ਵਿੱਚ ਅੰਤਰ ਦੱਸੋ ?
ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪਸ਼ਟ ਕਰੋ ?
ਥਰੈਸ਼ਿੰਗ ਦੀਆਂ ਕਿਸਮਾਂ ਦੱਸੋ ?


ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਦਾ ਉਦਾਹਰਣਾਂ ਸਹਿਤ ਅੰਤਰ ਲਿਖ
ਉਲਟਾਉਣਯੋਗ ਅਤੇ ਨਾ ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਣਾ ਸਹਿਤ ਦੱਸ
ਕਿਸੇ ਮੋਮਬੱਤੀ ਨੂੰ ਜਲਾਉਣ ਤੇ ਉਸਦਾ ਆਕਾਰ ਕਿਉਂ ਘਟ ਜਾਂਦਾ ਹੈ
ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਣ ਦੇ ਕੇ ਸਪਸ਼ਟ ਕਰ


ਪਾਠ - 7 ( ਪੌਦਿਆਂ ਨੂੰ ਜਾਣੋ )

ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ ?
ਪੱਤਿਆਂ ਦੇ ਮੁੱਖ ਕੰਮ ਦੱਸੋ ।
ਵੇਲਾਂ ਕੀ ਹਨ ? ਇੱਕ ਉਦਾਹਰਨ ਦਿਓ ।


ਪਾਠ - 8(ਸਰੀਰ ਵਿੱਚ ਗਤੀ )

ਹੱਡੀ ਨੂੰ ਹਿਲਾਉਣ ਲਈ ਮਾਸਪੇਸ਼ੀਆਂ ਦੇ ਜੋੜੇ ਦੀ ਜ਼ਰੂਰਤ ਕਿਉਂ ਹੁੰਦੀ ਹੈ ।
ਗੰਡੋਆ ਕਿਸ ਤਰ੍ਹਾਂ ਗਤੀ ਕਰਦਾ ਹੈ ।
ਪੰਛੀਆਂ ਦਾ ਸਰੀਰ ਉੱਡਣ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ ?


ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਉ |
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ।


ਪਾਠ - 10( ਗਤੀ ਅਤੇ ਦੂਰੀਆਂ ਦਾ ਮਾਪਣ )

ਦੂਰੀ ਕੀ ਹੈ ?
ਹੇਠ ਲਿਖੀਆਂ ਲੰਬਾਈਆਂ ਨੂੰ ਵਧਦੇ ਕ੍ਰਮ ਵਿੱਚ ਲਿਖੇ 1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ 

ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ। ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ।


ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ।
ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ।


ਪਾਠ- 12( ਬਿਜਲੀ ਅਤੇ ਸਰਕਟ )

ਬਿਜਲੀ ਦੇ ਉਪਕਰਣ ਜਾਂ ਸਵਿਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਲੁਕਾਉਣਾ ਕਿਉਂ ਚਾਹੀਦਾ ਹੈ ?
ਇਕ ਵਿਦਿਆਰਥੀ ਨੇ ਸਾਇੰਸ ਲੈਬ ਵਿਚ ਪ੍ਰਯੋਗ ਕਰਦਿਆਂ, ਇਕ ਬਿਜਲੀ ਦੇ ਬਲਬ ਨੂੰ ਇਕ ਇਲੈਕਟ੍ਰਿਕ ਸੈੱਲ ਨਾਲ ਬਿਜਲਈ ਸਵਿੱਚ ਰਾਹੀਂ ਜੋੜਿਆ।ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ ਚਾਲੂ (ON) ਸਥਿਤੀ ਵਿੱਚ ਸੈਟ ਕੀਤਾ ਗਿਆ ਤਾਂ ਬਲਬ ਜਗਿਆ ਨਹੀਂ। ਇਸ ਅਵਲੋਕਨ ਦੇ ਕਿਸੇ ਵੀ ਦੇ ਕਾਰਨਾਂ ਦਾ ਜ਼ਿਕਰ ਕਰੋ।
ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫਰਕ ਹੈ। ਇਹਨਾਂ ਦੀਆਂ ਦੋ ਉਦਾਹਰਣਾਂ ਵੀ ਦਿਓ।


ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਚੁੰਬਕ ਕੀ ਹੈ? ਇਸ ਦੋ ਧਰੁਵਾਂ ਦੇ ਨਾਂ ਦੱਸ।
ਉਹ ਕਾਰਨ ਦੱਸੇ ਜਿਹਨਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ।
ਚੁੰਬਕੀ ਕੰਪਾਸ ਕੀ ਹੁੰਦੀ ਹੈ । ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ
ਚੁੰਬਕੀ ਅਤੇ ਅਚੁੰਬਕੀ ਪਦਾਰਥ ਕੀ ਹੁੰਦੇ ਹਨ । ਉਦਾਹਰਨ ਵੀ ਦਿਓ।


ਪਾਠ -14( ਪਾਣੀ )

ਹੜ੍ਹ ਕਿਸ ਨੂੰ ਆਖਦੇ ਹਨ। ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ।
ਸੰਘਣਨ ਦੀ ਪਰਿਭਾਸ਼ਾ ਲਿਖ ਦੇ ਉਦਾਹਰਨਾਂ ਵੀ ਦੱਸੋ।
ਬੱਦਲ ਕਿਸ ਤਰ੍ਹਾਂ ਬਣਦੇ ਹਨ।
ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ ਲਿਖੋ
ਸੋਕਾ ਕੀ ਹੈ ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ ।


ਪਾਠ -15( ਸਾਡੇ ਆਲੇ ਦੁਆਲੇ ਹਵਾ )



ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਵਿੱਚ ਅੰਤਰ ਦੱਸੋ।
ਵਰਮੀਕੰਪੋਸਟਿੰਗ ਕੀ ਹੈ ? ਇਹ ਕਿਵੇਂ ਕੀਤੀ ਜਾਂਦੀ ਹੈ ?
4Rs ਦੀ ਵਿਆਖਿਆ ਕਰੋ।

ਭਾਗ - ਸ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਭੋਜਨ ਸਬੰਧੀ ਆਦਤਾਂ ਦੇ ਆਧਾਰ ' ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।

ਪਾਠ-2 (ਭੋਜਨ ਦੇ ਤੱਤ )

ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਵਾਰੇ ਸੰਖੇਪ ਜਾਣਕਾਰੀ ਦਿਉ
ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।
ਵਿਟਾਮਿਨ ਕੀ ਹੁੰਦੇ ਹਨ ? ਮਨੁੱਖ ਦੇ ਸਰੀਰ ਲਈ ਵੱਖ - ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।


ਪਾਠ - 3 ( ਰੇਸਿਆਂ ਤੋਂ ਕੱਪੜਿਆਂ ਤੱਕ )

ਅਸੀਂ ਗਰਮੀ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਕਿਉਂ ਦਿੰਦੇ ਹਾਂ ?
ਕਪਾਹ ਦੀ ਕਤਾਈ ਕਿਵੇਂ ਕੀਤੀ ਜਾਂਦੀ ਹੈ ?


ਪਾਠ - 4 ( ਵਸਤੂਆਂ ਦੇ ਸਮੂਹ ਬਣਾਉਣਾ )

ਕਿ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ?
ਪਾਣੀ ਉਪਰ ਤੈਰਨ ਵਾਲੀਆਂ ਚਾਰ ਵਸਤੂਆਂ ਅਤੇ ਪਾਣੀ ਉਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੀ ਸੂਚੀ ਬਣਾਉ ।


ਪਾਠ - 5( ਪਦਾਰਥਾਂ ਦਾ ਨਿਖੇੜਨ )

ਹੇਠ ਲਿਖੇ ਨਿਖੇੜਨ ਦੇ ਢੰਗਾਂ ਦੀ ਵਿਆਖਿਆ ਕਰੋ— 
  1) ਥਰੈਸ਼ਿੰਗ ( ਗਹਾਈ )              2) ਉਡਾਉਣਾ        3) ਛਾਣਨਾ
  

ਨਿਖੇੜਨ ਕੀ ਹੈ ? ਸਾਨੂੰ ਮਿਸ਼ਰਣ ਵਿੱਚੋਂ ਵੱਖ - ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ?


ਪਾਠ - 6 ( ਸਾਡੇ ਆਲੇ- ਦੁਆਲੇ ਦੇ ਪਰਿਵਰਤਨ )

ਪਸਾਰ ਦੀ ਪਰਿਭਾਸ਼ਾ ਲਿਖੋ । ਤਾਪ ਪਸਾਰ ਕੀ ਹੁੰਦਾ ਹੈ । ਕੋਈ ਦੋ ਉਦਾਹਰਨਾਂ ਦੇ ਕੇ ਸਪਸ਼ਟ ਕਰ


ਪਾਠ - 7 ( ਪੌਦਿਆਂ ਨੂੰ ਜਾਣੋ )

ਪੱਤੇ ਦੇ ਵੱਖ - ਵੱਖ ਹਿੱਸੇ ਕਿਹੜੇ ਹਨ ? ਲੇਬਲ ਕੀਤੇ ਚਿੱਤਰ ਨਾਲ ਸਮਝਾਓ ।
ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ ।


ਪਾਠ - 8(ਸਰੀਰ ਵਿੱਚ ਗਤੀ )

ਸਰੀਰ ਵਿੱਚ ਮੌਜੂਦ ਵੱਖ - ਵੱਖ ਪ੍ਰਕਾਰ ਦੇ ਜੋੜਾਂ ਬਾਰੇ ਵਿਆਖਿਆ ਕਰੋ ।
ਮੱਛੀ ਵਿੱਚ ਚਾਲਨ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।


ਪਾਠ - 9( ਸਜੀਵ ਅਤੇ ਉਨ੍ਹਾਂ ਦਾ ਚੌਗਿਰਦਾ )

ਟਿੱਪਣੀ ਲਿਖੋ ( ੳ ) ਉਤਪਾਦਕ ( ਅ ) ਖਪਤਕਾਰ ( ੲ ) ਨਿਖੇੜਕ 

ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ।
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ।
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।


ਪਾਠ - 10( ਗਤੀ ਅਤੇ ਦੂਰੀਆਂ ਦਾ ਮਾਪਣ )

ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ । ਵਰਣਨ ਕਰੋ ?
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਉਦਾਹਰਨ ਦਿਓ ?
ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ
ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਕਿਉਂ ਨਹੀਂ ਵਰਤਿਆ ਜਾ ਸਕਦਾ?


ਪਾਠ- 11( ਪ੍ਰਕਾਸ ਪਰਛਾਵੇਂ ਅਤੇ ਪਰਾਵਰਤਨ )

ਢੁਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ਤੇ ਨਿਰਭਰ ਕਰਦਾ ਹੈ।
ਚਿੱਤਰ ਦੀ ਵਰਤੋਂ ਨਾਲ ਪਿੰਨ ਹੇਠ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ


ਪਾਠ- 12( ਬਿਜਲੀ ਅਤੇ ਸਰਕਟ )

ਇਕ ਪਦਾਰਥ ਉਪਰ ਚਾਲਕ ਪਰੀਖਣ ਦੀ ਵਰਤੋ ਕਰਦਿਆ ਪਾਇਆ ਗਿਆ ਕਿ ਬਲੱਬ ਪ੍ਰਕਾਸ਼ਮਾਨ ਹੋ ਜਾਂਦਾ ਹੈ। ਕੀ ਇਹ ਪਦਾਰਥ ਚਾਲਕ ਹੈ ਜਾਂ ਰੋਧਕ ' ਵਿਆਖਿਆ ਕਰੋ।
ਇਲੈਕਟ੍ਰੀਸ਼ੀਅਨ ਦੁਆਰਾ ਵਰਤੇ ਜਾਂਦੇ ਸੰਦ ਜਿਵੇਂ ਪੇਚਕਸ ਅਤੇ ਪਲਾਸ ਦੇ ਦਸਤਿਆ ਉਪਰ ਪਲਾਸਟਿਕ ਜਾਂ ਰਬੜ ਦੇ ਕਵਰ ਹੁੰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿਉਂ


ਪਾਠ -13 ( ਚੁੰਬਕਾਂ ਰਾਂਹੀ ਮੰਨੋਰੰਜਨ )

ਤੁਸੀਂ ਇੱਕ ਦਿੱਤੀ ਹੋਈ ਲਹੇ ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇਂ ਬਣਾਉਗੇ ? ਵਿਆਖਿਆ ਕਰੋ।
ਚੁੰਬਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੁਝ ਉਪਯੋਗ ਲਿਖੋ ।


ਪਾਠ -14( ਪਾਣੀ )

ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ।
ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪਸ਼ਟ ਕਰੋ।
ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉਂ ਹੁੰਦੀ ਹੈ। ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧਾ ਦੀ ਵਿਆਖਿਆ ਕਰੋ।


ਪਾਠ -15( ਸਾਡੇ ਆਲੇ ਦੁਆਲੇ ਹਵਾ )

ਤੁਸੀ ਇਹ ਕਿਸ ਤਰ੍ਹਾਂ ਸਿੱਧ ਕਰਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ।
ਵਾਯੂਮੰਡਲ ਵਿੱਚ ਕਾਰਬਨਡਾਈਆਕਸਾਈਡ ਅਤੇ ਆਕਸੀਜਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ।


ਪਾਠ -16( ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ )

ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ।
ਕੂੜੇ-ਕਰਕਟ ਦੇ ਨਿਪਟਾਰੇ ਲਈ ਵਰਤੇ ਜਾਂਦੇ ਵੱਖੋ-ਵੱਖਰੇ ਤਰੀਕਿਆਂ ਦੀ ਸੂਚੀ ਬਣਾਓ। ਕਿਸੇ ਇੱਕ ਦੀ ਵਿਆਖਿਆ ਕਰੋ